13 Oct 2012
by deepdhaliwal
in Aman Dhillon
Tags: aman dhillon, rabb
ਕਿਸੇ ਲਈ ਸਭ,ਕਿਸੇ ਲਈ ਯੱਭ,
ਹਰ ਕਿਸੇ ਦਾ ਆਪਣਾ ਰੱਬ..
ਮੰਨੋ ਤਾਂ ਹੈ ਪਾਲਣਹਾਰ,
ਨਾ ਮੰਨੋ ਤਾਂ ਚੀਜ਼ ਬੇਕਾਰ…
ਚੁੱਕੋ ਤੇ ਫਿਰ ਟੁੰਗ ਲਓ ਡੱਬ..
ਹਰ ਕਿਸੇ ਦਾ ਆਪਣਾ ਰੱਬ..
ਕਈ ਰੱਬ ਤੋਂ ਮੰਗਦੇ,
ਕਈ ਰੱਬ ਨੂੰ ਮੰਗਦੇ,
ਕਈ ਮੰਗਣ ਨਾ ਲੈਕੇ ਰੱਬ
ਰੰਗ ਰੰਗੀਲਾ,ਡੱਬ ਖੜੱਬ,
ਹਰ ਕਿਸੇ ਦਾ ਆਪਣਾ ਰੱਬ..
ਰੱਬ ਕਿਸੇ ਦਾ ਮਹਿਲੀਂ ਵੱਸਦਾ..
ਕਿਸੇ ਦਾ ਪੱਥਰ ਸੰਧੂਰ ਚੋਂ ਹੱਸਦਾ..
ਕਿਥੇ ਰਹਿੰਦਾ,ਪਰ ਨਾ ਦੱਸਦਾ..
ਲੋਕੀਂ ਥੱਕੇ ਥਾਂ- ਥਾਂ ਲਭ..
ਹਰ ਕਿਸੇ ਦਾ ਆਪਣਾ ਰੱਬ..
ਉਂਝ ‘ਅਮਨ’ ਨੂੰ ਸ਼ੱਕ ਜਿਹਾ ਰਹਿੰਦਾ..
ਕਿਓਂ ਰੱਜਿਆਂ ਦਾ ਪੱਖ ਹੀ ਲੈਂਦਾ,
ਭੂੱਖੇ ਨੂੰ ਭਰ ਕਿਓਂ ਨਾ ਦੇਂਦਾ..
ਕਰਨ ਗੁਜ਼ਾਰੇ ਜੂਠਾਂ ਚੱਬ..
ਹਰ ਕਿਸੇ ਦਾ ਆਪਣਾ ਰੱਬ..
ਆਪਣਾ ਆਪਣਾ ਸਭ ਦਾ ਰੱਬ ..
ਉਂਝ ਤਾਂ ਸਾਰੇ ਜੱਗ ਦਾ ਰੱਬ ..
ਇਨਸਾਨਾਂ ਵੰਡਿਆ,ਕੀ ਸਬੱਬ?
ਹਰ ਕਿਸੇ ਦਾ ਆਪਣਾ ਰੱਬ ..
ਛੱਡ ‘ਅਮਨ’ ਤੂੰ ਕੀ ਏ ਲੈਣਾ,
ਬਹੁਤਾ ਸੋਚਿਆ ਮਹਿੰਗਾ ਪੈਣਾ..
ਅਧਰਮੀ,ਕਿਸੇ ਕਾਫ਼ਿਰ ਕਹਿਣਾ..
ਛੱਡ ਕਚੀਰਾ,ਚੱਲ ਫ਼ਕੀਰਾ,
ਮਸਤੀ ਦੇ ਵਿੱਚ ਧਰਦਾ ਪੱਬ,
ਹਰ ਕਿਸੇ ਦਾ ਆਪਣਾ ਰੱਬ..
ਜਾਂ ਫਿਰ ਸੌਂ ਜਾ ਚਾਦਰ ਦੱਬ..
ਬੰਦ ਕਰ ਅਕਲਾਂ,ਮੁਕਾਦੇ ਯੱਬ..
ਆਪੇ ਸਿੱਝਣ ਜੀਹਦਾ ਰੱਬ…
ਹਰ ਕਿਸੇ ਦਾ ਆਪਣਾ ਰੱਬ….
Like this:
Like Loading...
Previous hamko kiske gam ne maara Next ਤੇਰੇ ਰੰਗ ਵੇ ਇਸ਼ਕਾ /tere rang
Oct 13, 2012 @ 14:24:00
waah 22 ji waah
Oct 13, 2012 @ 22:04:22
bhut wadiya likheya